government jobs | सरकारी नौकरी | ਸਰਕਾਰੀ ਨੌਕਰੀ

ਮਾਨ ਵੱਲੋਂ ਆਂਗਨਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦਾ ਐਲਾਨ
ਆਂਗਨਵਾੜੀ ਵਰਕਰਾਂ ਦੀਆਂ 3000 ਅਸਾਮੀਆਂ ਦਾ ਐਲਾਨ | ਅਗਸਤ 17 ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡੀ ਸੌਗਾਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਂਗਨਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦੇ ਨਾਲ-ਨਾਲ ਔਰਤਾਂ ਲਈ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨ ਦਾ ਐਲਾਨ ਕੀਤਾ।
ਅੱਜ ਇੱਥੇ ਰੱਖੜੀ ਦੇ ਤਿਉਹਾਰ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸੰਬਧੋਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਬਹੁਤ ਛੇਤੀ ਇਨ੍ਹਾਂ ਅਸਾਮੀਆਂ ਉਤੇ ਭਰਤੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਕਾਇਮ ਹੋਣਗੇ ਜੋ ਮਹਿਲਾਵਾਂ ਦੇ ਵੱਧ ਅਧਿਕਾਰਾਂ ਲਈ ਬੇਹੱਦ ਸਹਾਈ ਹੋਣਗੇ। ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਆਸ਼ਾ ਵਰਕਰਾਂ ਦੀਆਂ ਜਾਇਜ਼ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ।
ਪੰਜਾਬ ਆਂਗਣਵਾੜੀ ਵਰਕਰਾਂ ਦੀ ਭਰਤੀ 2024
ਪੋਸਟ ਦਾ ਨਾਮ | ਆਂਗਣਵਾੜੀ ਵਰਕਰ / ਹੈਲਪਰ |
ਪੋਸਟਾਂ ਦੀ ਕੁੱਲ ਸੰਖਿਆ | — |
ਨੌਕਰੀ ਦੇ ਸਥਾਨ ਅਤੇ ਅਸਾਮੀਆਂ | — |
ਯੋਗਤਾ ਮਾਪਦੰਡ | 10ਵੀਂ ਜਮਾਤ ਪਾਸ |
ਉਮਰ ਸੀਮਾ | 18-35 ਸਾਲ |
ਅਪਲਾਈ ਕਰਨ ਦੀ ਮਿਤੀ | Upcoming |
More Jobs | www.earnmoneyjobs.com |
Eligibility Criteria
ਲੋੜੀਂਦੀ ਯੋਗਤਾ: ਉਮੀਦਵਾਰ ਨੂੰ 10ਵੀਂ ਜਮਾਤ ਪਾਸ ਕਰਨੀ ਚਾਹੀਦੀ ਹੈ + ਸਬੰਧਤ ਪਿੰਡ/ਬਲਾਕ ਦੀ ਸਥਾਈ ਰਿਹਾਇਸ਼।
ਉਮਰ ਸੀਮਾ: ਸਾਰਿਆਂ ਲਈ 18-35 ਸਾਲ ਅਤੇ ਸਰੀਰਕ ਤੌਰ ‘ਤੇ ਅਪਾਹਜਾਂ ਲਈ 18-45 ਸਾਲ
How To Apply
ਭਰਤੀ ਨੋਟੀਫਿਕੇਸ਼ਨ ਅਜੇ ਜਾਰੀ ਨਹੀਂ ਕੀਤਾ ਗਿਆ ਹੈ, ਫਿਲਹਾਲ ਸਿਰਫ 2024-25 ਵਿੱਚ ਆਉਣ ਵਾਲੀਆਂ ਅਸਾਮੀਆਂ ਲਈ ਘੋਸ਼ਣਾ ਹੈ। ਇਸ ਲਈ ਤੁਹਾਨੂੰ ਅਧਿਕਾਰਤ ਭਰਤੀ ਨੋਟੀਫਿਕੇਸ਼ਨ ਦੀ ਉਡੀਕ ਕਰਨੀ ਪਵੇਗੀ। ਪਰ ਉਮੀਦਵਾਰ ਇਹਨਾਂ ਆਉਣ ਵਾਲੀਆਂ ਅਸਾਮੀਆਂ ਲਈ ਆਪਣੇ ਆਪ ਨੂੰ ਤਿਆਰ ਕਰ ਸਕਦਾ ਹੈ।
ਹੋਰ ਨੌਕਰੀਆਂ: www.earnmoneyjobs.com
